ਮੋਹਾਲੀ, 15 ਮਾਰਚ, ਬੋਲੇ ਪੰਜਾਬ ਬਿਓਰੋ :
ਮੋਹਾਲੀ ਬੀ ਜੇ ਪੀ ਦੇ ਮੰਡਲ ਨੰ 5 ਦੀ ਕਾਰਜਕਾਰਨੀ ਦਾ ਐਲਾਨ ਮੰਡਲ ਪ੍ਰਧਾਨ ਰਾਖੀ ਪਾਠਕ ਵੱਲੋਂ ਕੀਤਾ ਗਿਆ ।ਇਸ ਸੰਬੰਧੀ ਇੱਕ ਸਮਾਗਮ ਸੈਕਟਰ 82 ਏ ਮੋਹਾਲੀ ਵਿਖੇ ਕੀਤਾ ਗਿਆ ਜਿਸ ਵਿੱਚ ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਿਸ਼ਿਸ਼ਟ , ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ , ਮਿੱਲੀ ਗਰਗ , ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਮਹਿਲਾ ਮੋਰਚਾ, ਮੰਡਲ ਨੰ 3 ਦੇ ਪ੍ਰਧਾਨ ਜਸ਼ਮਿੰਦਰ ਪਾਲ ਸਿੰਘ ਤੇ ਮੰਡਲ ਨੰ 4 ਦੇ ਪ੍ਰਧਾਨ ਸੰਜੀਵ ਜੋਸ਼ੀ ਵਿਸ਼ੇਸ਼ ਤੌਰ ਤੇ ਪਹੁੰਚੇ ।